Exodus 29

1ਉਹ ਗੱਲ ਜਿਹੜੀ ਤੂੰ ਉਨ੍ਹਾਂ ਦੇ ਪਵਿੱਤਰ ਕਰਨ ਲਈ ਕਰੇਂ ਕਿ ਉਹ ਜਾਜਕਾਈ ਦੀ ਮੇਰੀ ਉਪਾਸਨਾ ਕਰਨ ਇਹ ਹੈ ਕਿ ਇੱਕ ਵਹਿੜਾ ਅਤੇ ਦੋ ਛਤ੍ਰੇ ਬੱਜ ਤੋਂ ਬਿਨ੍ਹਾਂ ਲਵੀਂ 2ਅਤੇ ਪਤੀਰੀ ਰੋਟੀ ਅਤੇ ਤੇਲ ਵਿੱਚ ਮਥੇ ਹੋਏ ਪਤੀਰੇ ਪਰਾਉਂਠੇ ਅਤੇ ਤੇਲ ਨਾਲ ਚੋਪੜੇ ਹੋਏ ਪੂੜੇ ਕਣਕ ਦੇ ਮੈਦੇ ਤੋਂ ਬਣਾਈਂ

3ਅਤੇ ਉਨ੍ਹਾਂ ਨੂੰ ਇੱਕ ਛਾਬੇ ਵਿੱਚ ਪਾਵੀਂ ਅਤੇ ਉਨ੍ਹਾਂ ਨੂੰ ਛਾਬੇ ਵਿੱਚ ਵਹਿੜੇ ਅਤੇ ਦੋਹਾਂ ਛੱਤ੍ਰਿਆਂ ਨਾਲ ਨੇੜੇ ਲਿਆਵੀਂ । 4ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੇ ਨੇੜੇ ਲਿਆਈਂ ਅਤੇ ਉਨ੍ਹਾਂ ਨੂੰ ਪਾਣੀ ਨਾਲ ਨਹਲਾਈਂ ।

5ਤੂੰ ਬਸਤਰ ਲੈ ਕੇ ਹਾਰੂਨ ਨੂੰ ਕੁੜਤਾ ਅਤੇ ਏਫ਼ੋਦ ਦਾ ਚੋਗਾ ਅਤੇ ਏਫ਼ੋਦ ਅਤੇ ਸੀਨਾ ਬੰਦ ਪਹਿਨਾਈਂ ਅਤੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪੱਟਕੇ ਨਾਲ ਉਹ ਦਾ ਲੱਕ ਬੰਨ੍ਹੀਂ । 6ਤੂੰ ਉਸ ਦੇ ਸਿਰ ਉੱਤੇ ਅਮਾਮਾ ਰੱਖੀਂ ਅਤੇ ਪਵਿੱਤਰ ਤਾਜ ਅਮਾਮੇ ਉੱਤੇ ਰੱਖੀਂ । 7ਫੇਰ ਤੂੰ ਮਸਹ ਕਰਨ ਦਾ ਤੇਲ ਲੈਕੇ ਉਸ ਦੇ ਸੀਸ ਉੱਤੇ ਚੋਵੀਂ ਅਤੇ ਇਸ ਤਰ੍ਹਾਂ ਤੂੰ ਉਹ ਨੂੰ ਮਸਹ ਕਰੀਂ ।

8ਫਿਰ ਉਸ ਦੇ ਪੁੱਤਰਾਂ ਨੂੰ ਨੇੜੇ ਲਿਆਈਂ ਅਤੇ ਉਨ੍ਹਾਂ ਉੱਤੇ ਕੁੜਤੇ ਪਹਿਨਾਈਂ । 9ਤੂੰ ਹਾਰੂਨ ਅਤੇ ਉਹ ਦੇ ਪੁੱਤਰਾਂ ਦੇ ਲੱਕ ਪੇਟੀਆਂ ਨਾਲ ਬੰਨ੍ਹੀਂ ਅਤੇ ਉਨ੍ਹਾਂ ਉੱਤੇ ਸਾਫ਼ੇ ਬੰਨ੍ਹੀਂ ਅਤੇ ਜਾਜਕਪੁਣਾ ਉਨ੍ਹਾਂ ਲਈ ਸਦਾ ਦੀ ਬਿਧੀ ਅਨੁਸਾਰ ਹੋਵੇਗਾ ਅਤੇ ਇਸ ਤਰ੍ਹਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਥਾਪੀਂ ।

10ਮੰਡਲੀ ਦੇ ਤੰਬੂ ਦੇ ਅੱਗੇ ਤੂੰ ਵਹਿੜੇ ਨੂੰ ਨੇੜੇ ਲਿਆਵੀਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ ਵਹਿੜੇ ਦੇ ਸਿਰ ਉੱਤੇ ਰੱਖਣ । 11ਫਿਰ ਤੂੰ ਉਸ ਵਹਿੜੇ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਅੱਗੇ ਕੱਟ ਸੁੱਟੀਂ ।

12ਤੂੰ ਵਹਿੜੇ ਦਾ ਲਹੂ ਲੈਕੇ ਜਗਵੇਦੀ ਦੇ ਸਿੰਙਾਂ ਉੱਤੇ ਆਪਣੀ ਉਂਗਲੀ ਨਾਲ ਲਾਈਂ ਅਤੇ ਬਾਕੀ ਦਾ ਲਹੂ ਜਗਵੇਦੀ ਦੀ ਨੀਂਹ ਉੱਤੇ ਡੋਲ੍ਹ ਦੇਈਂ । 13ਤੂੰ ਸਾਰੀ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੀ ਦੀ ਉਤਲੀ ਝਿੱਲੀ ਅਤੇ ਦੋਹਾਂ ਗੁਰਦਿਆਂ ਨੂੰ ਅਤੇ ਚਰਬੀ ਨੂੰ ਜਿਹੜੀ ਉਨ੍ਹਾਂ ਦੇ ਉੱਤੇ ਹੈ ਲੈਕੇ ਜਗਵੇਦੀ ਉੱਤੇ ਸਾੜ ਸੁੱਟੀਂ 14ਪਰ ਵਹਿੜੇ ਦਾ ਮਾਸ ਅਤੇ ਉਸ ਦਾ ਚੰਮ ਅਤੇ ਗੋਹੇ ਨੂੰ ਡੇਰੇ ਤੋਂ ਬਾਹਰ ਅੱਗ ਨਾਲ ਸਾੜ ਦੇਈਂ । ਇਹ ਪਾਪ ਦੀ ਬਲੀ ਹੈ ।

15ਤੂੰ ਇੱਕ ਛਤ੍ਰਾ ਲਵੀਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ ਛੱਤ੍ਰੇ ਦੇ ਸਿਰ ਉੱਤੇ ਰੱਖਣ । 16ਤੂੰ ਉਸ ਛੱਤ੍ਰੇ ਨੂੰ ਕੱਟ ਸੁੱਟੀਂ ਅਤੇ ਉਸ ਦਾ ਲਹੂ ਲੈਕੇ ਜਗਵੇਦੀ ਉੱਤੇ ਆਲੇ ਦੁਆਲੇ ਛਿੜਕ ਦੇਈਂ । 17ਫੇਰ ਤੂੰ ਉਸ ਛੱਤ੍ਰੇ ਨੂੰ ਟੋਟੇ-ਟੋਟੇ ਕਰੀਂ ਅਤੇ ਉਸ ਦੀਆਂ ਆਂਦਰਾਂ ਅਤੇ ਉਸ ਦੀਆਂ ਲੱਤਾਂ ਧੋਕੇ ਉਨ੍ਹਾਂ ਨੂੰ ਉਸ ਦਿਆਂ ਟੋਟਿਆਂ ਅਤੇ ਸਿਰ ਉੱਤੇ ਰੱਖੀਂ । 18ਸੋ ਤੂੰ ਸਾਰੇ ਛੱਤ੍ਰੇ ਨੂੰ ਜਗਵੇਦੀ ਉੱਤੇ ਸਾੜ ਸੁੱਟੀਂ । ਉਹ ਯਹੋਵਾਹ ਲਈ ਹੋਮ ਦੀ ਬਲੀ ਹੈ । ਇਹ ਇੱਕ ਸੁਗੰਧਤਾ ਹੈ । ਇਹ ਯਹੋਵਾਹ ਲਈ ਅੱਗ ਦੀ ਭੇਟ ਹੈ ।

19ਤੂੰ ਦੂਜਾ ਛੱਤ੍ਰਾ ਲਈਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ ਉਸ ਛੱਤ੍ਰੇ ਦੇ ਸਿਰ ਉੱਤੇ ਰੱਖਣ । 20ਤੂੰ ਉਸ ਛੱਤ੍ਰੇ ਨੂੰ ਕੱਟ ਸੁੱਟੀਂ ਅਤੇ ਉਸ ਦੇ ਲਹੂ ਵਿੱਚੋਂ ਲੈਕੇ ਹਾਰੂਨ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੀਆਂ ਪਾਪੜੀਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਲਾਈਂ ਅਤੇ ਤੂੰ ਲਹੂ ਜਗਵੇਦੀ ਦੇ ਉੱਤੇ ਆਲੇ ਦੁਆਲੇ ਛਿੜਕ ਦੇਈਂ ।

21ਜਿਹੜਾ ਲਹੂ ਜਗਵੇਦੀ ਉੱਤੇ ਹੈ ਤੂੰ ਉਸ ਵਿੱਚੋਂ ਅਤੇ ਮਸਹ ਕਰਨ ਦੇ ਤੇਲ ਵਿੱਚੋਂ ਲੈਕੇ ਹਾਰੂਨ ਅਤੇ ਉਸ ਦੇ ਬਸਤ੍ਰ ਉੱਤੇ ਅਤੇ ਉਸ ਦੇ ਪੁੱਤਰਾਂ ਉੱਤੇ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਬਸਤ੍ਰਾਂ ਉੱਤੇ ਛਿੜਕੀਂ ਅਤੇ ਇਸ ਤਰ੍ਹਾਂ ਉਹ ਅਤੇ ਉਸ ਦਾ ਬਸਤ੍ਰ ਅਤੇ ਉਸ ਦੇ ਪੁੱਤਰ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਬਸਤ੍ਰ ਪਵਿੱਤਰ ਕੀਤੇ ਜਾਣ ।

22ਤੂੰ ਛੱਤ੍ਰੇ ਦੀ ਚਰਬੀ ਅਤੇ ਉਸ ਦੀ ਚੱਕੀ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੀ ਦੀ ਉਤਲੀ ਝਿੱਲੀ ਅਤੇ ਦੋਵੇਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਨ੍ਹਾਂ ਦੇ ਉੱਤੇ ਹੈ ਅਤੇ ਸੱਜਾ ਪੱਟ ਲਈਂ ਕਿਉਂਕਿ ਉਹ ਛੱਤ੍ਰਾ ਥਾਪਨਾ ਦਾ ਹੈ । 23ਤੂੰ ਇੱਕ ਰੋਟੀ ਇੱਕ ਪਰਾਉਠਾ ਇੱਕ ਪੂੜਾ ਉਸ ਦੀ ਪਤੀਰੀ ਰੋਟੀ ਦੇ ਛਾਬੇ ਵਿੱਚੋਂ ਜਿਹੜੀ ਯਹੋਵਾਹ ਦੇ ਸਨਮੁਖ ਹੈ ਲਈਂ ।

24ਤੂੰ ਸਭਨਾਂ ਨੂੰ ਹਾਰੂਨ ਦੀਆਂ ਹਥੇਲੀਆਂ ਉੱਤੇ ਅਤੇ ਉਸ ਦੇ ਪੁੱਤਰਾਂ ਦੀ ਹਥੇਲੀਆਂ ਉੱਤੇ ਰੱਖੀਂ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਯਹੋਵਾਹ ਲਈ ਹਿਲਾਵੀਂ । 25ਫਿਰ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਹੱਥੋਂ ਲੈਕੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦੇਈਂ । ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਹੈ ਅਤੇ ਯਹੋਵਾਹ ਲਈ ਇੱਕ ਅੱਗ ਦੀ ਭੇਟ ਹੈ ।

26ਤੂੰ ਹਾਰੂਨ ਦੇ ਥਾਪਨਾ ਦੇ ਛੱਤ੍ਰੇ ਦਾ ਸੀਨਾ ਲੈਕੇ ਯਹੋਵਾਹ ਦੇ ਸਨਮੁਖ ਹਿਲਾਉਣ ਦੀ ਭੇਟ ਲਈ ਹਿਲਾਵੀਂ ਅਤੇ ਉਹ ਤੇਰੀ ਵੰਡ ਹੋਵੇਗਾ । 27ਤੂੰ ਹਿਲਾਉਣ ਦੀ ਭੇਟ ਦਾ ਸੀਨਾ ਅਤੇ ਚੁੱਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਜਿਹੜਾ ਚੁੱਕਿਆ ਜਾਵੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਥਾਪਨਾ ਦੇ ਛੱਤ੍ਰੇ ਤੋਂ ਪਵਿੱਤਰ ਕਰੀਂ । 28ਸੋ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਸਦਾ ਦਾ ਹੱਕ ਇਸਰਾਏਲੀਆਂ ਵੱਲੋਂ ਹੋਵੇ ਕਿਉਂ ਜੋ ਉਹ ਚੁੱਕਣ ਦੀ ਭੇਟ ਹੈ ਅਤੇ ਚੁੱਕਣ ਦੀ ਭੇਟ ਇਸਰਾਏਲੀਆਂ ਵੱਲੋਂ ਉਨ੍ਹਾਂ ਦੀਆਂ ਸੁੱਖ ਸਾਂਦ ਦੀਆਂ ਭੇਟਾਂ ਤੋਂ ਹੋਵੇਗੀ ਸਗੋਂ ਯਹੋਵਾਹ ਲਈ ਉਨ੍ਹਾਂ ਦੀ ਚੁੱਕਣ ਦੀ ਭੇਟ ਰਹੇਗੀ ।

29ਪਵਿੱਤਰ ਬਸਤ੍ਰ ਜਿਹੜੇ ਹਾਰੂਨ ਦੇ ਹਨ ਉਸ ਦੇ ਮਗਰੋਂ ਉਸ ਦੇ ਪੁੱਤਰਾਂ ਦੇ ਹੋਣਗੇ । ਉਨ੍ਹਾਂ ਦੇ ਵਿੱਚ ਉਹ ਮਸਹ ਕੀਤੇ ਜਾਣ ਅਤੇ ਥਾਪੇ ਜਾਣ । 30ਸੱਤ ਦਿਨ ਜਿਹੜਾ ਪੁੱਤਰ ਉਸ ਦੀ ਥਾਂ ਜਾਜਕ ਹੋਵੇ ਉਹ ਉਨ੍ਹਾਂ ਨੂੰ ਜਦ ਉਹ ਮੰਡਲੀ ਦੇ ਤੰਬੂ ਨੂੰ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਜਾਵੇ ਪਹਿਨੇ ।

31ਤੂੰ ਥਾਪਨਾ ਦੇ ਛੱਤ੍ਰੇ ਨੂੰ ਲੈਕੇ ਉਸ ਦਾ ਮਾਸ ਇੱਕ ਪਵਿੱਤਰ ਸਥਾਨ ਵਿੱਚ ਉਬਾਲੀਂ 32ਅਤੇ ਹਾਰੂਨ ਅਤੇ ਉਸ ਦੇ ਪੁੱਤਰ ਛੱਤ੍ਰੇ ਦਾ ਮਾਸ ਅਤੇ ਰੋਟੀ ਜਿਹੜੀ ਉਸ ਛਾਬੇ ਵਿੱਚ ਹੈ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਾਣ 33ਉਹ ਉਨ੍ਹਾਂ ਵਸਤਾਂ ਨੂੰ ਖਾਣ ਜਿਨ੍ਹਾਂ ਨਾਲ ਪ੍ਰਾਸਚਿਤ ਕੀਤਾ ਗਿਆ ਤਾਂ ਜੋ ਉਹ ਥਾਪੇ ਅਤੇ ਪਵਿੱਤਰ ਕੀਤੇ ਜਾਣ ਪਰ ਕੋਈ ਓਪਰਾ ਉਸ ਤੋਂ ਨਾ ਖਾਵੇ ਕਿਉਂ ਜੋ ਉਹ ਪਵਿੱਤਰ ਹਨ । 34ਅਤੇ ਜੇ ਕਦੀ ਥਾਪਨਾ ਦੇ ਮਾਸ ਤੋਂ ਅਥਵਾ ਰੋਟੀ ਤੋਂ ਸਵੇਰ ਤੱਕ ਕੁੱਝ ਬਾਕੀ ਰਹੇ ਤਾਂ ਤੂੰ ਉਸ ਬਚਤ ਨੂੰ ਅੱਗ ਵਿੱਚ ਸਾੜ ਸੁੱਟੀਂ । ਉਹ ਖਾਧਾ ਨਾ ਜਾਵੇ ਕਿਉਂ ਜੋ ਉਹ ਪਵਿੱਤਰ ਹੈ ।

35ਸੋ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਓਦਾਂ ਹੀ ਕਰੀਂ ਜਿੱਦਾਂ ਮੈਂ ਤੈਨੂੰ ਹੁਕਮ ਦਿੱਤਾ ਹੈ । ਸੱਤ ਦਿਨ ਤੱਕ ਤੂੰ ਉਨ੍ਹਾਂ ਦੀ ਥਾਪਨਾ ਕਰੀਂ । 36ਪਾਪ ਦੀ ਭੇਟ ਦਾ ਵਹਿੜਾ ਰੋਜ਼ ਪ੍ਰਾਸਚਿਤ ਲਈ ਤੂੰ ਚੜ੍ਹਾਈਂ ਅਤੇ ਤੂੰ ਜਗਵੇਦੀ ਨੂੰ ਸ਼ੁੱਧ ਕਰੀਂ । ਜਦ ਤੂੰ ਉਸ ਲਈ ਪ੍ਰਾਸਚਿਤ ਕਰੇਂ ਤੂੰ ਉਹ ਨੂੰ ਪਵਿੱਤਰ ਕਰਨ ਲਈ ਤੇਲ ਚੋਵੀਂ । 37ਸੱਤ ਦਿਨ ਤੱਕ ਤੂੰ ਜਗਵੇਦੀ ਲਈ ਪ੍ਰਾਸਚਿਤ ਕਰ ਕੇ ਉਹ ਨੂੰ ਪਵਿੱਤਰ ਕਰੀਂ ਸੋ ਉਹ ਜਗਵੇਦੀ ਬਹੁਤ ਪਵਿੱਤਰ ਹੋਵੇਗੀ ਅਤੇ ਜਿਹੜਾ ਜਗਵੇਦੀ ਨੂੰ ਛੂਹੇ ਉਹ ਪਵਿੱਤਰ ਹੋਵੇਗਾ ।

38ਉਹ ਜਿਹੜਾ ਤੂੰ ਜਗਵੇਦੀ ਉੱਤੇ ਚੜ੍ਹਾਉਣਾ ਹੈ ਸੋ ਇਹ ਹੈ - ਇੱਕ-ਇੱਕ ਸਾਲ ਦੇ ਦੋ ਲੇਲੇ ਨਿੱਤ-ਨਿੱਤ ਸਦਾ ਲਈ । 39ਇੱਕ ਲੇਲਾ ਤੂੰ ਸਵੇਰ ਨੂੰ ਚੜ੍ਹਾਵੀਂ ਅਤੇ ਦੂਜਾ ਲੇਲਾ ਨੂੰ ਸ਼ਾਮ ਨੂੰ ਚੜ੍ਹਾਵੀਂ ।

40ਅਤੇ ਇੱਕ ਲੇਲੇ ਨਾਲ ਏਫ਼ਾ ਦੀ ਦਸਵੰਧ ਮੈਦਾ ਖ਼ਾਲਸ ਤੇਲ ਦੇ ਹੀਨ ਦੀ ਚੌਥਾਈ ਪੀਣ ਦੀ ਭੇਟ ਲਈ ਚੜ੍ਹਾਵੀਂ

41ਤਾਂ ਤੂੰ ਦੂਜਾ ਲੇਲਾ ਸ਼ਾਮਾਂ ਦੇ ਵੇਲੇ ਚੜ੍ਹਾਵੀਂ ਅਤੇ ਉਸ ਦੇ ਨਾਲ ਸਵੇਰ ਦੇ ਮੈਦੇ ਦੀ ਭੇਟ ਅਨੁਸਾਰ ਅਤੇ ਉਸ ਦੀ ਪੀਣ ਦੀ ਭੇਟ ਅਨੁਸਾਰ ਯਹੋਵਾਹ ਲਈ ਸੁਗੰਧਤਾ ਦੀ ਇੱਕ ਅੱਗ ਦੀ ਭੇਟ ਚੜ੍ਹਾਵੀਂ । 42ਇਹ ਸਦਾ ਲਈ ਤੁਹਾਡੀਆਂ ਪੀੜ੍ਹੀਆਂ ਵਿੱਚ ਹੋਮ ਦੀ ਭੇਟ ਹੋਵੇ । ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਸਨਮੁਖ ਜਿੱਥੇ ਮੈਂ ਤੇਰੇ ਨਾਲ ਗੱਲ ਕਰਨ ਲਈ ਮਿਲਾਂਗਾ

43ਅਤੇ ਉੱਥੇ ਮੈਂ ਇਸਰਾਏਲੀਆਂ ਨਾਲ ਮਿਲਾਂਗਾ ਅਤੇ ਉਹ ਤੰਬੂ ਮੇਰੇ ਪਰਤਾਪ ਨਾਲ ਪਵਿੱਤਰ ਕੀਤਾ ਜਾਵੇਗਾ । 44ਮੈਂ ਮੰਡਲੀ ਦੇ ਤੰਬੂ ਨੂੰ ਅਤੇ ਜਗਵੇਦੀ ਨੂੰ ਪਵਿੱਤਰ ਕਰਾਂਗਾ ਨਾਲੇ ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਪਣੀ ਜਾਜਕਾਈ ਦੀ ਉਪਾਸਨਾ ਲਈ ਪਵਿੱਤਰ ਕਰਾਂਗਾ ।

45ਅਤੇ ਮੈਂ ਇਸਰਾਏਲ ਦੇ ਵਿਚਕਾਰ ਵੱਸਾਂਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ਜਿਸ ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ । ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ।

46

Copyright information for PanULB